ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਨੇ ਹਸਪਤਾਲਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਸੈਨੇਟਾਈਜ਼ਰ ਵੰਡੇ - ਪੁਲਿਸ ਤੇ ਹਸਪਤਾਲਾਂ 'ਚ ਸੈਨੇਟਾਈਜ਼ਰ ਵੰਡੇ
ਲਹਿਰਾਗਾਗਾ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ, ਲੋੜਵੰਦਾਂ ਨੂੰ ਸੈਨੇਟਾਈਜ਼ਰ, ਮਾਸਕ, ਰਾਸ਼ਨ ਤੇ ਲੋੜੀਂਦੀ ਚੀਜਾਂ ਮੁਹੱਇਆ ਕਰਵਾਇਆ ਜਾ ਰਹਿਆ ਹਨ। ਇਸੇ ਕੜੀ 'ਚ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਨੇ ਸ਼ਹਿਰ ਦੇ ਮੂਨਕ ਹਸਪਤਾਲ ਵਿੱਚ ਸੈਨੀਟਾਈਜ਼ਰ ਵੰਡੇ। ਉਨ੍ਹਾਂ ਵੱਲੋਂ ਹਸਪਤਾਲਾਂ ਤੇ ਪੁਲਿਸ ਨੂੰ 15 ਹਜ਼ਾਰ ਸੈਨੇਟਾਈਜ਼ਰ ਦਿੱਤੇ ਗਏ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਬਚਾਅ ਲਈ ਆਪ ਧਿਆਨ ਦੇਣ।