ਲੁਧਿਆਣਾ: ਵਿਧਾਇਕ ਲੱਖਾ ਨੇ ਸੁਲਝਾਇਆ ਟਰਾਂਸਪੋਰਟਰਾਂ ਦਾ ਮਸਲਾ - transporters issue
ਲੁਧਿਆਣਾ: ਪਾਇਲ ਵਿਧਾਨ ਸਭਾ ਹਲਕੇ ਅੰਦਰ ਦੋਰਾਹਾ ਅਤੇ ਮਲੌਦ ਦੇ ਟਰਾਂਸਪੋਰਟਰਾਂ ਨੇ 2017 ਦੇ ਕਣਕ ਸੀਜ਼ਨ ਦਾ 33 ਲੱਖ ਰੁਪਏ ਬਕਾਇਆ ਨਾ ਮਿਲਣ ਕਰਕੇ ਕਾਂਗਰਸੀਆਂ ਅੰਦਰ ਚੱਲ ਰਿਹਾ ਕਾਟੋ-ਕਲੇਸ਼ ਖ਼ਤਮ ਹੋ ਗਿਆ ਹੈ। ਇਸ ਮਾਮਲੇ 'ਚ ਟਰਾਂਸਪੋਰਟਰਾਂ ਨੇ ਵਿਧਾਇਕ ਲਖਬੀਰ ਸਿੰਘ ਲੱਖਾ ਦਾ ਦਫ਼ਤਰ ਘੇਰਿਆ ਹੋਇਆ ਸੀ। ਇਸ ਮਸਲੇ ਦਾ ਹੱਲ ਵਿਧਾਇਕ ਲੱਖਾ ਨੇ ਕਰਵਾ ਦਿੱਤਾ ਹੈ। ਇਸ ਮੌਕੇ ਲੱਖਾ ਨੇ ਕਿਹਾ ਕਿ ਕਾਂਗਰਸ ਆਗੂਆਂ ਨੇ ਬੈਠ ਕੇ ਇਸ ਮਸਲੇ ਦਾ ਹੱਲ ਕਰ ਲਿਆ ਹੈ। ਟਰਾਂਸਪੋਰਟਰਾਂ ਦੀਆਂ ਮੰਗਾਂ ਅਨੁਸਾਰ ਹੀ ਫੈਸਲਾ ਕੀਤਾ ਗਿਆ ਹੈ।