ਸਾਬਕਾ ਮੰਤਰੀ ਜੀਰਾ ਨੇ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ
ਫ਼ਿਰੋਜ਼ਪੁਰ: ਐਤਵਾਰ ਨੂੰ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦੀ ਅਗਵਾਈ ਵਿੱਚ ਜੀਰਾ ਸ਼ਹਿਰ ਵਿੱਚ 23 ਕੰਮਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਜਥੇਦਾਰ ਇੰਦਰਜੀਤ ਸਿੰਘ ਜੀਰਾ ਨੇ ਦੱਸਿਆ ਕਿ ਪਹਿਲਾਂ ਵੀ ਵਿਧਾਇਕ ਜੀਰਾ ਵੱਲੋਂ ਕੰਮ ਪੂਰੇ ਜ਼ੋਰਾਂ ਨਾਲ ਕਰਵਾਏ ਗਏ ਸਨ ਅਤੇ ਹੁਣ ਵੀ 2 ਕਰੋੜ ਦੇ ਕੰਮਾਂ ਦੀ ਸ਼ੁਰੂਆਤ ਹੋਈ। ਉਨ੍ਹਾਂ ਕਿਹਾ ਕਿ ਕੁਲਬੀਰ ਸਿੰਘ ਜੀਰਾ ਦੀ ਮਿਹਨਤ ਸਦਕਾ ਪਹਿਲਾਂ ਵੀ ਰਾਸ਼ਟਰਪਤੀ ਵੱਲੋਂ ਜੀਰੇ ਨੂੰ ਸਨਮਾਨਤ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਠੇਕੇਦਾਰਾਂ ਨੂੰ ਸਖ਼ਤੀ ਨਾਲ ਕਿਹਾ ਕਿ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਤੇ ਵਧੀਆ ਮਟੀਰੀਅਲ ਦਾ ਇਸਤੇਮਾਲ ਕਰਨ।