ਵਿਧਾਇਕ ਗਿੱਲ ਵੱਲੋਂ ਨਵੀਂ ਦਾਣਾ ਮੰਡੀ ਦਾ ਉਦਘਾਟਨ - ਤਰਨਤਾਰਨ
ਤਰਨਤਾਰਨ: ਹਲਕਾ ਪੱਟੀ ਦੇ ਪਿੰਡ ਸਭਰਾ ਵਿਖੇ ਵਿਧਾਇਕ ਹਰਮਿੰਦਰ ਸਿੰਘ ਗਿੱਲ (MLA Harminder Singh Gill) ਨੇ ਨਵੀਂ ਦਾਣਾ ਮੰਡੀ (Bait market) ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਮੰਡੀ ਨਾਲ ਕਿਸਾਨਾਂ (farmers) ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਮੰਡੀ ਦੀ ਜ਼ਮੀਨ (Land) ਦੇ ਰੋਲੇ ਨੂੰ ਲੈਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਪਹੁੰਚ ਕਰਨੀ ਪਈ ਸੀ। ਜਿਸ ਤੋਂ ਬਾਅਦ ਜ਼ਮੀਨ (Land) ਦੇ ਮਾਲਕ ਨੂੰ ਵੀ ਸੰਤੁਸ਼ਟ ਕਰਕੇ ਉਸ ਤੋਂ ਜ਼ਮੀਨ ਲੈਕੇ ਫਿਰ ਜ਼ਮੀਨ (Land) ‘ਤੇ ਦਾਣਾ ਮੰਡੀ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਮੰਡੀ ਅੱਜ ਬਣ ਕੇ ਤਿਆਰ ਹੋ ਗਈ ਹੈ।