ਅਧਿਆਪਕਾਂ ਦੇ ਪ੍ਰਤੀ ਨਾਕਾਰਾਤਮਕ ਰਵੱਈਆ ਅਪਣਾ ਰਹੀ ਸਰਕਾਰ: ਅਰੋੜਾ - ਅਰੋੜਾ
ਚੰਡੀਗੜ੍ਹ: ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਦੇ ਲਈ ਇੱਕ ਹੋਰ ਤੁਗਲਕੀ ਫਰਮਾਨ ਜਾਰੀ ਹੋਇਆ ਹੈ, ਹੁਣ ਅਧਿਆਪਕਾਂ ਦੀ ਡਿਊਟੀ ਵਿਦੇਸ਼ ਤੋਂ ਆਉਣ ਵਾਲੇ ਐਨਆਰਆਈਜ਼ ਨੂੰ ਹੋਟਲਾਂ ਤੱਕ ਪਹੁੰਚਾਣ 'ਤੇ ਲਗਾ ਦਿੱਤੀ ਗਈ ਹੈ। ਇਸ ਫੈਸਲੇ ਦੀ ਨਿਖੇਧੀ ਕਰਦਿਆਂ ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਅਧਿਆਪਕਾਂ ਦੇ ਨਾਲ ਚੰਗਾ ਰਵੱਈਆ ਨਹੀਂ ਰੱਖ ਰਹੀ। ਅਰੋੜਾ ਨੇ ਕਿਹਾ ਕਿ ਲਗਾਤਾਰ ਸਰਕਾਰ ਦੇ ਅਧਿਆਪਕਾਂ ਦੇ ਵਿਰੋਧ ਵਿੱਚ ਫੈਸਲੇ ਆਉਣੇ ਇਸ ਗੱਲ ਨੂੰ ਦਿਖਾਉਂਦੇ ਹਨ ਕਿ ਸਰਕਾਰ ਅਧਿਆਪਕਾਂ ਨੂੰ ਬਿਲਕੁਲ ਸਨਮਾਨ ਨਹੀਂ ਦਿੰਦੀ। ਇਸ ਦੇ ਨਾਲ ਹੀ ਅਰੋੜਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਇਸ ਫੈਸਲੇ ਨੂੰ ਵਾਪਸ ਲਵੇ।