ਪਠਾਨਕੋਟ: ਵਿਧਾਇਕ ਨੇ ਨਗਰ ਕੌਂਸਲ ਉੱਤੇ ਲਾਏ ਧਾਂਦਲੀ ਦੇ ਦੋਸ਼ - ਸੁਜਾਨਪੁਰ
ਪਠਾਨਕੋਟ: ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਨਗਰ ਕੌਂਸਲ ਸੁਜਾਨਪੁਰ ਦੇ ਵਿੱਚ ਵਿਕਾਸ ਕਾਰਜ ਕਰਵਾਉਣ ਦੇ ਵਿੱਚ ਤੇਜ਼ੀ ਕਰ ਰਹੇ ਹਨ ਅਤੇ ਇਸ ਤੇਜ਼ੀ ਦੇ ਚਲਦੇ ਕਈ ਥਾਵਾਂ 'ਤੇ ਜੋ ਕੰਮ ਲੋਕਾਂ ਨੂੰ ਸਹੀ ਨਹੀਂ ਲੱਗ ਰਹੇ ਉਹ ਵੀ ਜ਼ਬਰਦਸਤੀ ਕਰਵਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਸੁਜਾਨਪੁਰ ਦੇ ਵਿਧਾਇਕ ਜੋ ਕਿ ਭਾਜਪਾ ਪਾਰਟੀ ਨਾਲ ਸਬੰਧਿਤ ਹਨ ਉਨ੍ਹਾਂ ਨੇ ਮੌਜੂਦਾ ਨਗਰ ਕੌਂਸਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਕੰਮਾਂ 'ਤੇ ਧਾਂਦਲੀ ਦੇ ਦੋਸ਼ ਲਗਾਏ ਹਨ। ਜਿਸ ਦੇ ਵਿੱਚ ਵਿਧਾਇਕ ਸੁਜਾਨਪੁਰ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਾਂਗਰਸੀ ਨੁਮਾਇੰਦੇ ਵੀ ਇਸ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਗਲਤ ਠਹਿਰਾ ਰਹੇ ਹਨ।