ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਹੋਏ ਤਸੱਦਦ ਦੀ ਕੀਤੀ ਸਖ਼ਤ ਨਿੰਦਾ: ਮੀਤ ਹੇਅਰ - ਪੰਜਾਬ ਸਰਕਾਰ
ਬਰਨਾਲਾ: ਮਾਨਸਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੇ ਸਮਾਗਮ ਮੌਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਅਤੇ ਇੱਕ ਡੀ.ਐਸ.ਪੀ ਵੱਲੋਂ ਕੀਤੇ ਲਾਠੀਚਾਰਜ ਦੇ ਤਸੱਦਦ ਦੇ ਮਾਮਲੇ ਦੀ ਪੰਜਾਬ ਵਿੱਚ ਹਰ ਵਰਗ ਵੱਲੋਂ ਨਿਖੇਧੀ ਕੀਤੀ ਗਈ ਹੈ। ਇਸੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ (MLA Gurmeet Singh Meet Hair) ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਹੈ। ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਜਿਸ ਤਰ੍ਹਾ ਮਾਨਸਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਨੂੰ ਕੁੱਟਿਆ ਗਿਆ ਹੈ, ਉਸ ਤਰ੍ਹਾਂ ਤਾਂ ਕੋਈ ਜਾਨਵਰਾਂ ਨੂੰ ਵੀ ਨਹੀਂ ਕੁੱਟਦਾ। ਪੰਜਾਬ ਦੇ ਨੌਜਵਾਨਾਂ ਨਾਲ ਇਸ ਤਰ੍ਹਾ ਦਾ ਵਤੀਰਾ ਸਹਿਣਯੋਗ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਥਾਂ-ਥਾਂ 'ਤੇ ਬੋਰਡ ਲਗਾ ਕੇ ਨੌਕਰੀਆਂ ਦੇਣ ਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਦਾਅਵੇ ਕਰ ਰਹੀ ਹੈ। ਪਰ ਅਸਲੀਅਤ ਵਿੱਚ ਨੌਕਰੀ ਮੰਗਣ ਵਾਲੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਹੈ।