ਅੰਮ੍ਰਿਤਸਰ: ਘਰੋਂ ਲਾਪਤਾ ਨੌਜਵਾਨ ਜ਼ਖਮੀ ਹਾਲਤ ’ਚ ਨਹਿਰ ਕੰਢੇ ਮਿਲਿਆ - ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ
ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਭੋਏਵਾਲੀ ਤੋਂ ਲਾਪਤਾ ਹੋਇਆ ਨੌਜਵਾਨ ਜ਼ਖਮੀ ਹਾਲਤ ਚ ਪਿੰਡ ਰਾਏਪੁਰ ਨੇੜੇ ਨਹਿਰ ਦੇ ਕੰਢੇ ਕੋਲੋਂ ਮਿਲਿਆ। ਨੌਜਵਾਨ ਨੂੰ ਬੁਰੇ ਤਰੀਕੇ ਨਾਲ ਵੱਡਕੇ ਸੁੱਟਿਆ ਹੋਇਆ ਸੀ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਜ਼ਖਮੀ ਹਾਲਤ ਚ ਹਸਪਤਾਲ ਭਰਤੀ ਕਰਵਾਇਆ। ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਬੀਤੀ ਰਾਤ ਤੋਂ ਗਾਇਬ ਸੀ ਅਤੇ ਸਵੇਰੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਹੈ , ਜਿਸ ਨੂੰ ਅਣਪਛਾਤੇ ਵਿਅਕਤੀਆਂ ਨੇ ਜ਼ਖਮੀ ਕਰ ਨਹਿਰ ਕੋਲ ਸੁੱਟਿਆ ਹੋਇਆ ਸੀ। ਪਰਿਵਾਰ ਨੇ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।