Guru Nanak Gurpurab 2021: ਮੰਤਰੀ ਸਿੰਗਲਾ ਪਰਿਵਾਰ ਸਮੇਤ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ - ਸ੍ਰੀ ਕਰਤਾਰਪੁਰ ਸਾਹਿਬ
ਡੇਰਾ ਬਾਬਾ ਨਾਨਕ: ਉਥੇ ਹੀ ਡੇਰਾ ਬਾਬਾ ਨਾਨਕ ਪਹੁੰਚੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਥੇ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਦੂਜੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਮੌਕੇ ਮਿਲਿਆ ਹੈ ਜਿਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗਾ। ਉਥੇ ਹੀ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਲੋਕਾਂ ਦੀ ਅਰਦਾਸ ਕਬੂਲ ਹੋਈ ਹੈ ਤੇ ਇਹ ਲਾਂਘਾ ਹਮੇਸ਼ਾਂ ਹੀ ਖੁੱਲ੍ਹਾ ਰਹੇ। ਉਥੇ ਹੀ ਉਹਨਾਂ ਨੇ ਸਿੱਧੂ ਨੂੰ ਇਜਾਜ਼ਤ ਨਾ ਮਿਲਣ ’ਤੇ ਸਿੰਗਲਾ ਨੇ ਕਿਹਾ ਕਿ ਇਹ ਕਾਨੂੰਨੀ ਪ੍ਰਕੀਰਿਆ ਹੈ, ਜਿਸ ਕਾਰਨ ਸਭ ਨੂੰ ਇਜਾਜ਼ਤ ਮਿਲ ਜਾਵੇਗੀ।