ਆਈਜੀ BSF ਦੇ ਬਿਆਨ ਦਾ ਮੰਤਰੀ ਪਰਗਟ ਸਿੰਘ ਨੇ ਦਿੱਤਾ ਜਵਾਬ, ਕਿਹਾ...
ਜਲੰਧਰ: ਬੀਐਸਐਫ (BSF) ਪੰਜਾਬ ਫਰੰਟੀਅਰ ਦੇ ਆਈਜੀ ਸੋਨਾਲੀ ਮਿਸ਼ਰਾ (IG Sonali Mishra) ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਵਿੱਚ ਬੀਐਸਐਫ (BSF) ਦੇ ਦਾਇਰੇ ਨੂੰ ਪੰਜਾਹ ਕਿਲੋਮੀਟਰ ਤਕ ਵਧਾਉਣ ਬਾਰੇ ਜੋ ਗੱਲਾਂ ਕੀਤੀਆਂ ਗਈਆਂ ਉਸ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ (Pargat Singh) ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪਰਗਟ ਸਿੰਘ (Pargat Singh) ਨੇ ਇਸ ਬਾਰੇ ਕਿਹਾ ਕਿ ਬੀਐਸਐਫ (BSF) ਦੇ ਕਿਸੇ ਅਫ਼ਸਰ ਨੂੰ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬਾਰਡਰ ਦੇ ਲਾਗੇ ਬੀਐਸਐਫ (BSF) ਦਾ ਏਰੀਆ ਤਾਂ 5 ਕਿਲੋਮੀਟਰ ਤੱਕ ਹੀ ਬਹੁਤ ਹੈ ਕਿਉਂਕਿ ਕੋਈ ਵੀ ਡਰੋਨ ਪੰਜ ਕਿਲੋਮੀਟਰ ਤੋਂ ਜ਼ਿਆਦਾ ਅੰਦਰ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਪੰਜਾਹ ਕਿਲੋਮੀਟਰ ਬੀਐੱਸਐੱਫ ਦੇ ਦਾਇਰੇ ਨੂੰ ਵਧਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਕਿਉਂਕਿ ਪਹਿਲੇ ਵੀ ਪੁਲਿਸ ਬੀਐਸਐਫ ਦੇ ਨਾਲ ਮਿਲ ਕੇ ਹੀ ਪੰਜਾਬ ਵਿੱਚ ਨਸ਼ੇ ਅਤੇ ਹਥਿਆਰਾਂ ਦੇ ਕਾਰੋਬਾਰ ‘ਤੇ ਠੱਲ੍ਹ ਪਾ ਰਹੀ ਹੈ।