ਖੇਤੀ ਕਾਨੂੰਨ ਰੱਦ ਹੋਣ ਦੀ ਉਮੀਦ: ਮਨਪ੍ਰੀਤ ਬਾਦਲ - ਕੇਂਦਰ ਅੜੀਅਲ ਰੱਵਇਆ
ਗੁਰਦਾਸਪੁਰ: ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸਥਾਨਕ ਕਸਬਾ ਹਰਗੋਬਿੰਦਪੁਰ 'ਚ ਬਸ ਸਟੈਂਡ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਾਨੂੰਨ ਨੂੰ ਭਾਵੇਂ 6 ਮਹੀਨਿਆਂ ਲਈ ਰੱਦ ਕਰਨ ਤਾਂ ਹੋ ਉਹ ਆਪਣੀ ਗੱਲ ਕਿਸਾਨਾਂ ਨੂੰ ਸਮਝਾ ਸਕਣ ਤੇ ਕਿਸਾਨਾਂ ਦੀ ਵੀ ਗੱਲ ਸਮਝ ਸਕਣ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੂੰ ਆਪਣਾ ਅੜੀਅਲ ਰੱਵਇਆ ਛੱਡਣਾ ਚਾਹੀਦਾ।