ਪੋਸਟ ਆਫਿਸ ਦੇ ਨਾਮ 'ਤੇ ਲੱਖਾਂ ਦੀ ਠੱਗੀ - ਲੱਖਾਂ ਦੀ ਠੱਗੀ
ਸ੍ਰੀ ਮੁਕਤਸਰ ਸਾਹਿਬ:ਇਕ ਵਿਅਕਤੀ ਵੱਲੋਂ ਕਈ ਲੋਕਾਂ ਨਾਲ ਡੁਪਲੀਕੇਟ ਪੋਸਟ ਆਫਿਸ ਦੀਆਂ ਕਾਪੀਆਂ ਬਣਾ ਕੇ ਠੱਗੀ ਮਾਰ ਲਈ ਹੈ।ਪੀੜਤ ਵੀਰਪਾਲ ਕੌਰ ਦਾ ਕਹਿਣਾ ਸੀ ਕਿ ਮੇਰੇ ਪਿਤਾ ਦੀ ਥੋੜ੍ਹੇ ਦਿਨ ਪਹਿਲਾਂ ਹੀ ਮੌਤ ਹੋਈ ਹੈ ਅਤੇ ਅਸੀਂ ਆਪਣੇ ਪਿੰਡ ਦੀ ਜਗ੍ਹਾ ਵੇਚੀ ਸੀ। ਉਸ ਜਗ੍ਹਾ ਦੇ ਪੈਸੇ ਸਾਡੇ ਕੋਲ ਸਨ। ਜੋ ਸੁਖਦੇਵ ਸਿੰਘ ਪੋਸਟ ਆਫਿਸ ਦੀਆਂ ਸਕੀਮਾਂ ਕੰਮ ਕਰਦਾ ਸੀ। ਅਸੀਂ ਪਿੰਡ ਉਦੇਕਰਨ ਦੇ ਵਿਅਕਤੀ ਸੁੱਖੇ ਕੋਲ ਪੰਜ ਲੱਖ ਡਾਕਖਾਨੇ ਦੇ ਨਾਮ ਤੇ ਜਮ੍ਹਾਂ ਕਰਾਏ ਸਨ। ਮੈਂ ਕਈ ਵਾਰ ਉਸ ਤੋਂ ਕਾਪੀਆਂ ਮੰਗੀਆਂ ਪਰ ਕਾਪੀਆਂ ਨਹੀਂ ਦਿੱਤੀਆਂ।ਜਦੋਂ ਅਸੀਂ ਮੁਕਤਸਰ ਡਾਕਖਾਨੇ ਪਹੁੰਚ ਕੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਤੁਹਾਡੀਆਂ ਕਾਪੀਆਂ ਹੀ ਡੁਪਲੀਕੇਟ ਹਨ।