ਇਲੈਕਟ੍ਰਾਨਿਕ ਸਾਮਾਨ ਦੇ ਗੁਦਾਮ ’ਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ - ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ
ਫ਼ਿਰੋਜ਼ਪੁਰ: ਸਥਾਨਕ ਫ਼ਰੀਦਕੋਟ ਰੋਡ ’ਤੇ ਬਣੇ ਇਲੈਕਟ੍ਰੋਨਿਕ ਸਮਾਨ ਦੇ ਗੁਦਾਮ ’ਚ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਮੌਕੇ ਗੁਦਾਮ ਦੇ ਮਾਲਕ ਮਨੀਸ਼ ਅਹੂਜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਦਾਮ ’ਚ ਤਕਰੀਬਨ ਦੋ ਕਰੋੜ ਦੇ ਕਰੀਬ ਸਾਮਾਨ ਇਲੈਕਟ੍ਰਾਨਿਕ ਸਾਮਾਨ ਪਿਆ ਸੀ। ਗੁਦਾਮ ’ਚ ਅੱਗ ਲੱਗਣ ਦੇ ਨਾਲ-ਨਾਲ ਛੱਤ ਵੀ ਡਿੱਗ ਪਈ, ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ’ਚ ਕਾਫ਼ੀ ਦਿੱਕਤ ਆਈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਫ਼ਿਰੋਜ਼ਪੁਰ ਦੇ ਮੋਗਾ, ਫ਼ਰੀਦਕੋਟ ਦੇ ਜ਼ੀਰਾ ਤੋਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਉਣੀਆਂ ਪਈਆਂ।