ਜਲੰਧਰ ਛਾਉਣੀ ਵਿੱਖੇ ਦੁੱਧ ਦੀ ਸਪਲਾਈ ਨੂੰ ਲੈ ਕੇ ਹੋਇਆ ਹੰਗਾਮਾ - ਕੋੋਰੋਨਾ ਵਾਇਰਸ
ਜਲੰਧਰ ਛਾਉਣੀ ਦੇ ਇਲਾਕੇ ਵਿੱਚ ਦੁੱਧ ਵੇਚਣ ਵਾਲਿਆਂ ਅਤੇ ਛਾਉਣੀ ਦੇ ਨੇੜੇ ਲੱਗੇ ਬੈਰੀਅਰ ਵਿੱਖੇ ਤੈਨਾਤ ਫੌਜੀਆਂ 'ਚ ਦੁੱਧ ਵੇਚਣ ਨੂੰ ਲੈ ਕੇ ਤਕਰਾਰ ਹੋ ਗਈ। ਜਲੰਧਰ ਛਾਉਣੀ ਦੇ ਇਸ ਇਲਾਕੇ ਵਿੱਚ ਫੌਜ ਦੇ ਨਾਲ-ਨਾਲ ਹਜ਼ਾਰਾਂ ਸਿਵਲ ਪਰਿਵਾਰ ਵੀ ਰਹਿੰਦੇ ਹਨ। ਇਸ ਇਲਾਕੇ ਵਿੱਚ ਦੁੱਧ ਸਪਲਾਈ ਕਰਨ ਵਾਲੇ ਲੋਕਾਂ ਨੂੰ ਹੁਣ ਦੁੱਧ ਸਪਲਾਈ ਕਰਨ ਤੋਂ ਰੋਕ ਦਿੱਤਾ ਗਿਆ ਹੈ। ਦੁੱਧ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਨਾ ਸਿਰਫ ਕੰਟੋਨਮੈਂਟ ਬੋਰਡ ਦੇ ਅੰਦਰ ਜਾਣ ਦੇ ਪਾਸ ਹਨ ਬਲਕਿ ਕਰਫਿਊ ਪਾਸ ਵੀ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਇਸ ਤਰ੍ਹਾਂ ਨਹੀਂ ਰੋਕਿਆ ਜਾਣਾ ਚਾਹੀਦਾ।