7 ਦੇਸ਼ਾਂ ਦੇ ਫੌਜੀ ਅਧਿਕਾਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ - Military officers
ਅੰਮ੍ਰਿਤਸਰ: ਭਾਰਤ ਦੇਸ਼ ਅਤੇ ਵਿਦੇਸ਼ਾਂ ਤੋਂ ਆਰਮੀ ਅਧਿਕਾਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ। ਇਨ੍ਹਾਂ ਵਿੱਚ ਭਾਰਤ ਦੇ 20 ਆਰਮੀ ਅਧਿਕਾਰੀ ਅਤੇ 7 ਵਿਦੇਸ਼ੀ ਫੌਜੀ ਅਧਿਕਾਰੀ ਮੌਜੂਦ ਸਨ, ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕੇ ਸਾਰੇ ਫੌਜੀ ਅਫ਼ਸਰਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਹਾਲ ਚੋਂ ਲੰਗਰ ਪ੍ਰਸ਼ਾਦਾ ਛਕਿਆ ਤੇ ਗੁਰੂ ਚਰਨਾਂ ਚ ਕੋਰੋਨਾ ਦੇ ਖਾਤਮੇ ਦੀ ਅਰਦਾਸ ਬੇਨਤੀ ਕੀਤੀ।