ਬਿਆਸ-ਸਤਲੁਜ ਹਰੀਕੇ ਪੱਤਣ ਝੀਲ 'ਚ ਪ੍ਰਵਾਸੀ ਪੰਛੀਆਂ ਦੀ ਆਮਦ ਪਿਛਲੇ ਸਾਲ ਨਾਲੋਂ ਘੱਟ - ਹਰੀਕੇ ਪੱਤਣ ਝੀਲ 'ਚ ਪ੍ਰਵਾਸੀ ਪੰਛੀਆਂ ਦੀ ਆਮਦ
ਤਰਨ ਤਾਰਨ: ਇੱਥੋਂ ਦੇ ਕਸਬਾ ਹਰੀਕੇ ਬਿਆਸ ਸੰਗਮ ਕੋਲ ਪ੍ਰਵਾਸੀ ਪੰਛੀਆਂ ਨੂੰ ਲੈ ਕੇ ਲੋਕਾਂ ਵਿੱਚ ਅਫ਼ਵਾਹ ਫੈਲਾਈ ਜਾ ਰਹੀ ਕਿ ਹਿਮਾਚਲ ਦੀ ਤਰ੍ਹਾਂ ਕਸਬਾ ਹਰੀਕੇ ਵਿਖੇ ਵੀ ਪੰਛੀਆਂ ਵਿੱਚ ਬਰਡ ਫਲੂ ਫੈਲ ਰਿਹਾ ਹੈ ਤੇ ਇੱਥੇ ਪੰਛੀ ਵੱਡੇ ਪੱਧਰ ਉੱਤੇ ਮਰ ਰਹੇ ਹਨ। ਜਦੋਂ ਇਸ ਦੀ ਜਾਂਚ ਲਈ ਈਟੀਵੀ ਭਾਰਤ ਦੀ ਟੀਮ ਬਿਆਸ ਸਤਲੁਜ ਹਰੀਕੇ ਸੰਗਮ ਉੱਤੇ ਪਹੁੰਚੀ ਤਾਂ ਉਨ੍ਹਾਂ ਨੂੰ ਇਥੇ ਪ੍ਰਵਾਸੀ ਪੰਛੀਆਂ ਦੀ ਆਮਦ ਤਾਂ ਪਿਛਲੇ ਸਾਲ ਨਾਲੋਂ ਘੱਟ ਦੇਖਣ ਨੂੰ ਮਿਲੀ। ਜਦੋਂ ਪੱਤਰਕਾਰ ਨੇ ਇਥੋਂ ਦੇ ਇੱਕ ਅਧਿਕਾਰੀ ਨਾਲ ਬਰਡ ਫਲੂ ਦੇ ਮਾਮਲੇ ਨੂੰ ਲੈ ਕੇ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਥੇ ਅਜੇ ਤੱਕ ਕੋਈ ਬਰਡ ਫਲੂ ਦਾ ਮਾਮਲਾ ਸਾਹਮਣੇ ਨਹੀਂ ਆਇਆ।