ਪ੍ਰਵਾਸੀ ਮਜ਼ਦੂਰਾਂ ਨੇ ਵਾਪਸ ਆਪਣੇ ਸੂਬੇ ਜਾਣ ਲਈ ਕਰਵਾਇਆ ਮੈਡੀਕਲ ਚੈੱਕਅਪ - ਪ੍ਰਵਾਸੀ ਮਜ਼ਦੂਰ
ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਕਰਕੇ ਸਾਰੇ ਕੰਮ ਕਾਰਜ ਵਾਲੇ ਅਦਾਰੇ ਬੰਦ ਹਨ ਜਿਸ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪ੍ਰਵਾਸੀ ਮਜ਼ਦੂਰ ਵਾਪਸ ਆਪਣੇ ਸੂਬੇ ਜਾਣਾ ਚਾਹੁੰਦੇ ਹਨ। ਇਸ ਦੌਰਾਨ ਸੂਬਾ ਸਰਕਾਰ ਨੇ ਵਾਪਸ ਜਾਣ ਵਾਲੇ ਮਜ਼ਦੂਰਾਂ ਨੂੰ ਮੈਡੀਕਲ ਚੈੱਕਅਪ ਕਰਵਾ ਕੇ ਮੈਡੀਕਲ ਪੱਤਰ ਦੀ ਮੰਗ ਕੀਤੀ ਹੈ। ਇਸ ਮਗਰੋਂ ਫ਼ਤਿਹਗੜ੍ਹ ਸਾਹਿਬ ਦੇ ਸਾਰੇ ਹੀ ਪ੍ਰਵਾਸੀ ਮਜ਼ਦੂਰ ਮੰਡੀ ਗੋਬਿੰਦਗੜ ਦੇ ਹਸਪਤਾਲ 'ਚ ਪਹੁੰਚੇ ਹਨ।