ਪੰਜਾਬ ਤੋਂ ਆਏ ਪਰਵਾਸੀ ਮਜ਼ਦੂਰਾਂ ਨੂੰ ਚੰਡੀਗੜ੍ਹ 'ਚ ਪੁਲਿਸ ਨੇ ਰੋਕਿਆ - ਸੈਕਟਰ-47
ਚੰਡੀਗੜ੍ਹ: ਅੱਜ ਪੰਜਾਬ ਤੋਂ ਕੁਝ ਪ੍ਰਵਾਸੀ ਮਜ਼ਦੂਰ ਚੰਡੀਗੜ੍ਹ ਵਿੱਚ ਆ ਗਏ ਕਿਉਂਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਚੰਡੀਗੜ੍ਹ ਤੋਂ ਬਿਹਾਰ ਅਤੇ ਯੂਪੀ ਦੇ ਲਈ ਟ੍ਰੇਨਾਂ ਚੱਲ ਰਹੀਆਂ ਹਨ। ਉਸ ਤੋਂ ਬਾਅਦ ਸੈਕਟਰ-47 ਦੇ ਕੋਲ ਚੰਡੀਗੜ੍ਹ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ। ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਉਨ੍ਹਾਂ ਦਾ ਨੰਬਰ ਜਾਣ ਵਾਸਤੇ ਨਹੀਂ ਆਇਆ। ਪਿਛਲੇ ਕਈ ਦਿਨਾਂ ਤੋਂ ਉਹ ਭੁੱਖੇ ਤੇ ਪਿਆਸੇ ਮੋਹਾਲੀ ਦੇ ਵਿੱਚ ਫਸੇ ਹੋਏ ਹਨ ਅੱਜ ਉਨ੍ਹਾਂ ਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਤੋਂ ਸਪੈਸ਼ਲ ਟ੍ਰੇਨਾਂ ਜਾ ਰਹੀਆਂ ਹਨ ਤਾਂ ਉਹ ਇਸ ਕਰਕੇ ਚੰਡੀਗੜ੍ਹ ਆ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਲੋਕ ਪੰਜਾਬ ਤੋਂ ਆਏ ਅਤੇ ਇਨ੍ਹਾਂ ਦੀ ਰਜਿਸਟਰੇਸ਼ਨ ਮੋਹਾਲੀ ਦੀ ਹੋਈ ਹੈ ਇਸ ਕਰਕੇ ਇਨ੍ਹਾਂ ਨੂੰ ਮੋਹਾਲੀ ਦੇ ਵਿੱਚ ਹੀ ਛੱਡਿਆ ਜਾਵੇਗਾ।