ਮੋਟਰਸਾਈਕਲ ਅਤੇ ਰੇਹੜੀ ਰਾਹੀਂ ਗਵਾਲੀਅਰ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰ - ਪ੍ਰਵਾਸੀ ਮਜ਼ਦੂਰ
ਸ੍ਰੀ ਫ਼ਤਿਹਗੜ੍ਹ ਸਾਹਿਬ: ਲੌਕਡਾਊਨ ਹੋਣ ਕਾਰਨ ਕੁੱਝ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਫਸੇ ਹੋਏ ਹਨ। ਉਹ ਆਪਣੇ ਜੁਗਾੜੀ ਸਾਧਨ ਮੋਟਰਸਾਈਕਲ ਅਤੇ ਰੇਹੜੀ ਤੋਂ ਐਮ.ਪੀ ਗਵਾਲੀਅਰ ਜਾ ਰਹੇ ਹਨ। ਇਹ ਪ੍ਰਵਾਸੀ ਮਜ਼ਦੂਰ ਬਟਾਲਾ ਤੋਂ ਚੱਲੇ ਹੋਏ ਹਨ। ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵੱਲੋਂ ਜਾਰੀ ਹੋਏ 'ਐਪ' 'ਤੇ ਰਜਿਸਟਰੇਸ਼ਨ ਕਰਵਾਈ ਸੀ ਪਰ ਉਨ੍ਹਾਂ ਦਾ ਨੰਬਰ ਨਹੀਂ ਆ ਰਿਹਾ ਸੀ ਤੇ ਉਹ ਲੌਕਡਾਊਨ 'ਚ ਖਾਣਾ ਨਾ ਮਿਲਣ ਕਾਰਨ ਉਹ ਭੁੱਖ ਨਾਲ ਬੇਹਾਲ ਹੋ ਰਹੇ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਜੁਗਾੜੀ ਸਾਧਨ ਤੋਂ ਵਾਪਸ ਚਲ ਪਏ। ਉਨ੍ਹਾਂ ਨੇ ਕਿਹਾ ਕਿ ਉਹ ਕੁੱਲ 16 ਲੋਕ ਹਨ ਜੋ ਵਾਪਸ ਜਾ ਰਹੇ ਹਨ।