ਪਰਵਾਸੀ ਮਜ਼ਦੂਰ ਨੇ ਕੀਤੀ ਖੁਦਕੁਸ਼ੀ - Love marriage
ਅੰਮ੍ਰਿਤਸਰ: ਹਾਥੀ ਗੇਟ ਦੇ ਅੰਦਰ ਥਾਣਾ ਕੋਤਵਾਲੀ ਅਧੀਨ ਇਲਾਕੇ ਵਿੱਚ ਇੱਕ ਪਰਵਾਸੀ ਮਜ਼ਦੂਰ (Migrant workers) ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਸਦੇ ਲੜਕੇ ਨੇ ਨਾਬਾਲਗ਼ ਲੜਕੀ ਨਾਲ ਲਵ ਮੈਰਿਜ (Love marriage) ਕਰਵਾਈ ਸੀ ਅਤੇ ਉਸ ਲੜਕੀ ਵੱਲੋਂ ਉਸ ਦੇ ਬੇਟੇ ਨਾਲ ਲਗਾਤਾਰ ਹੀ ਲੜਾਈ ਝਗੜਾ ਕੀਤਾ ਜਾ ਰਿਹਾ ਸੀ। ਜਾਂਚ ਅਧਿਕਾਰੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਸ਼ਸ਼ੀ ਨਾਮ ਦੇ ਪਰਵਾਸੀ ਮਜ਼ਦੂਰ ਵੱਲੋਂ ਖੁਦਕੁਸ਼ੀ ਕੀਤੀ ਗਈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।