ਪਰਵਾਸੀਆਂ ਨੂੰ ਲੈ ਚੰਡੀਗੜ੍ਹ ਤੋਂ ਗੋਂਡਾ ਲਈ ਰਵਾਨਾ ਹੋਈ ਗੱਡੀ - chandigarh migrant people news update
ਚੰਡੀਗੜ੍ਹ: ਪਰਵਾਸੀ ਮਜ਼ਦੂਰਾ ਨੂੰ ਲੈ ਕੇ ਗੱਡੀ ਗੋਂਡਾ ਲਈ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਸਰਕਾਰ ਦੀ ਹਦਾਇਤਾਂ ਦਾ ਧਿਆਨ ਰੱਖਦਿਆਂ ਸੈਕਟਰ 43 ਬਸ ਸਟੈਂਡ ਲੈ ਕੇ ਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੈਡੀਕਲ ਪੜਤਾਲ ਕੀਤੀ ਗਈ ਅਤੇ ਬਾਅਦ 'ਚ ਰੇਲਵੇ ਸਟੇਸ਼ਨ ਛੱਡਿਆ ਗਿਆ। ਇਹ ਗੱਡੀ ਅੱਜ ਸ਼ਾਮ ਛੇ ਵਜੇ ਰਵਾਨਾ ਹੋਈ ਹੈ। ਜ਼ਿਕਰਯੋਗ ਹੈ ਕਿ ਸੂਬੇ ਭਰ 'ਚ ਫਸੇ ਪਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਾਪਸ ਭੇਜਣ ਲਈ ਸਰਕਾਰ ਵੱਲੋਂ ਕਈ ਗੱਡੀਆਂ ਅਤੇ ਬਸਾਂ ਚਲਾਈਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਪੁਲਿਸ ਮੁਲਾਜ਼ਮ ਮਹਿੰਦਰ ਸਿੰਘ ਨੇ ਦੱਸਿਆ ਕਿ ਪਰਵਾਸੀਆਂ ਨੂੰ ਭੇਜਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਸਫਾਈ, ਸੈਨੇਟਾਈਜੇਸ਼ਨ ਅਤੇ ਸਮਾਜਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
TAGGED:
migrant train