'ਬੜੇ ਸੁਣ ਲਏ ਤੇਰੇ ਲਾਰੇ, ਤੂੰ ਸਾਡਾ ਕੁੱਝ ਨਾ ਕੀਤਾ ਸਰਕਾਰੇ' - ਲੌਕਡਾਊਨ
ਪਟਿਆਲਾ: ਕੋਰੋਨਾ ਵਾਇਰਸ ਕਾਰਨ ਲਗਭਗ 2 ਮਹੀਨਿਆਂ ਤੋਂ ਦੇਸ਼ ਭਰ ਵਿੱਚ ਤਾਲਾਬੰਦੀ ਚੱਲ ਰਹੀ ਹੈ ਜਿਸ ਕਾਰਨ ਪ੍ਰਵਾਸੀ ਕਾਮੇ ਅਤੇ ਮਜ਼ਦੂਰ ਆਪਣੇ ਘਰਾਂ ਤੋਂ ਦੂਰ ਫਸ ਗਏ ਹਨ। ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਸਰਕਾਰ ਕਈ ਤਰ੍ਹਾਂ ਦੇ ਐਲਾਨ ਤਾਂ ਕਰ ਰਹੀ ਹੈ ਪਰ ਅਸਲ ਹਕੀਕਤ ਇਹ ਹੈ ਕਿ ਲੱਖਾਂ ਪ੍ਰਵਾਸੀ ਮਜ਼ਦੂਰ ਸੈਂਕੜੇ ਕਿਲੋਮੀਟਰ ਦੂਰ ਆਪਣੇ ਘਰਾਂ ਨੂੰ ਜਾਣ ਲਈ ਪੈਦਲ ਹੀ ਤੁਰ ਪਏ ਹਨ। ਭਾਸ਼ਨਾਂ ਵਿੱਚ ਕੀਤੇ ਗਏ ਐਲਾਨ ਹਕੀਕੀ ਰੂਪ ਵਿੱਚ ਕਾਰਗਰ ਹੁੰਦੇ ਨਹੀਂ ਦਿਖ ਰਹੇ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਲਈ ਠੋਸ ਕਦਮ ਚੁੱਕ ਕੇ ਇਨ੍ਹਾਂ ਨੂੰ ਘਰੇ ਪਹੁੰਚਾਇਆ ਜਾਵੇ।