ਗੁਰਦਾਸਪੁਰ: ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਆਪਣੇ ਘਰਾਂ ਲਈ ਕੀਤਾ ਰਵਾਨਾ - ਬੱਸਾਂ ਰਾਹੀਂ ਆਪਣੇ ਘਰਾਂ ਲਈ ਕੀਤਾ ਰਵਾਨਾ
ਗੁਰਦਾਸਪੁਰ: ਜ਼ਿਲ੍ਹੇ ਵਿੱਚ ਕੰਮ ਕਰਨ ਆਏ ਵੱਖ-ਵੱਖ ਸੂਬਿਆਂ ਦੇ ਪ੍ਰਵਾਸੀ ਮਜ਼ਦੂਰ ਲੌਕਡਾਊਨ ਕਾਰਨ ਜ਼ਿਲ੍ਹੇ ਵਿੱਚ ਫਸੇ ਹੋਏ ਹਨ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਉਨ੍ਹਾਂ ਵਿੱਚੋਂ 60 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਬੱਸ ਰਾਹੀਂ ਵਾਪਿਸ ਉਨ੍ਹਾਂ ਦੇ ਘਰ ਭੇਜਿਆ ਗਿਆ। ਜ਼ਿਆਦਾਤਰ ਮਜ਼ਦੂਰ ਯੂਪੀ ਬਿਹਾਰ ਨਾਲ ਸਬੰਧਤ ਹਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਡੀਐਮ ਨੇ ਦੱਸਿਆ ਕਿ 60 ਦੇ ਕਰੀਬ ਮਜ਼ਦੂਰਾਂ ਨੂੰ ਬੱਸਾ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਭੇਜਿਆ ਗਿਆ ਹੈ, ਉਥੋਂ ਅੱਗੇ ਟ੍ਰੇਨ 'ਤੇ ਉਹ ਆਪਣੇ ਘਰਾਂ ਲਈ ਰਵਾਨਾ ਹੋਣਗੇ।