ਆਪਣੇ ਪਿੰਡ ਜਾਣ ਦੇ ਚੱਕਰ 'ਚ ਧੱਕੇ ਖਾਣ ਲਈ ਮਜਬੂਰ ਪ੍ਰਵਾਸੀ ਮਜ਼ਦੂਰ - ਪ੍ਰਵਾਸੀ ਭੁੱਖੇ ਮਰਨ 'ਤੇ ਮਜਬੂਰ
ਜਲੰਧਰ: ਕੋਰੋਨਾ ਦੇ ਚੱਲਦੇ ਪੰਜਾਬ ਵਿੱਚ ਪਿਛਲੇ ਕਰੀਬ 60 ਦਿਨਾਂ ਤੋਂ ਲੌਕਡਾਊਨ ਚੱਲ ਰਿਹਾ ਹੈ ਅਤੇ ਇੱਥੇ ਰਹਿ ਰਹੇ ਪ੍ਰਵਾਸੀ ਭੁੱਖੇ ਮਰਨ 'ਤੇ ਮਜਬੂਰ ਹਨ ਅਤੇ ਹਾਰ ਕੇ ਜ਼ਿਆਦਾਤਰ ਪ੍ਰਵਾਸੀ ਆਪਣੇ ਘਰ ਵਾਪਿਸ ਜਾਣਾ ਚਾਹੁੰਦੇ ਹਨ। ਕੇਂਦਰ ਸਰਕਾਰ ਅਤੇ ਹੋਰ ਰਾਜਾਂ ਦੀ ਸਰਕਾਰਾਂ ਵੱਲੋਂ ਇਨ੍ਹਾਂ ਨੂੰ ਵਾਪਿਸ ਭੇਜਣ ਦੇ ਲਈ ਟ੍ਰੇਨਾਂ ਤਾਂ ਚਲਾਈਆਂ ਹਨ ਪਰ ਪ੍ਰਸ਼ਾਸਨ ਦੀ ਨਲਾਇਕੀ ਦੇ ਚੱਲਦੇ ਇਹ ਪ੍ਰਵਾਸੀ ਹਾਲੇ ਵੀ ਧੱਕੇ ਖਾਣ ਤੋਂ ਮਜਬੂਰ ਹਨ। ਜਲੰਧਰ ਦੇ ਬੱਸ ਸਟੈਂਡ 'ਤੇ 300 ਦੇ ਕਰੀਬ ਮਜ਼ਦੂਰ ਆਪਣੇ ਬੱਚਿਆਂ ਦੇ ਨਾਲ ਪਹੁੰਚੇ ਪਰ ਉੱਥੇ ਪਹੁੰਚਦੇ ਹੀ ਉਨ੍ਹਾਂ ਨੂੰ ਕੱਲ੍ਹ ਫਿਰ ਆਉਣ ਲਈ ਕਿਹਾ ਗਿਆ। ਲੋਕਾਂ ਨੇ ਉਥੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਏਸੀਪੀ ਮਾਡਲ ਟਾਊਨ ਨੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ।