ਨਾ ਬਿਜਲੀ, ਨਾ ਰਾਸ਼ਨ, ਨਵਜੰਮੇ ਬੱਚੇ ਨਾਲ ਰਹਿ ਰਿਹਾ ਬੇਵਸ ਮਜ਼ਦੂਰ ਪਰਿਵਾਰ - ਨਵਜੰਮੇ
ਬਠਿੰਡਾ: ਕੋਰੋਨਾ ਸੰਕਟ ਕਾਰਨ ਮਜ਼ਦੂਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ, ਜਿੱਥੇ ਤਾਲਾਬੰਦੀ ਤੋਂ ਪਹਿਲਾਂ ਕੰਮਕਾਰ ਦੀ ਤਲਾਸ਼ ਵਿੱਚ ਆਇਆ ਮਜ਼ਦੂਰ ਜੋੜਾ ਇੱਥੇ ਫਸ ਗਿਆ। ਉਨ੍ਹਾਂ ਨੇ ਸ਼ਮਸ਼ਾਨਘਾਟ ਵਿੱਚ ਬਣੀ ਪੰਚਾਇਤੀ ਦੁਕਾਨ 'ਚ ਆਪਣਾ ਵਸੇਰਾ ਕੀਤਾ ਹੋਇਆ ਹੈ, ਜਿੱਥੇ ਮਜ਼ਦੂਰ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਮਜ਼ਦੂਰ ਜੋੜੇ ਦੀ ਮਦਦ ਲਈ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੇ ਮਨੁੱਖਤਾ ਸੇਵਾ ਕਲੱਬ ਅੱਗੇ ਆਈ ਤੇ ਰਾਸ਼ਨ ਮੁਹੱਈਆ ਕਰਵਾਇਆ ਗਿਆ, ਉੱਥੇ ਹੀ, ਬੱਚੇ ਲਈ ਕੱਪੜੇ ਅਤੇ ਉਸ ਦੀ ਮਾਂ ਲਈ ਪੰਜੀਰੀ ਬਣਵਾ ਕੇ ਦਿੱਤੀ। ਦੱਸ ਦਈਏ ਕਿ ਉੱਥੇ ਬਿਜਲੀ ਦਾ ਵੀ ਪ੍ਰਬੰਧ ਨਹੀਂ ਹੈ।