ਦਿਹਾਤੀ ਥਾਣੇ ਦੇ ਇੰਚਾਰਜ ਦੀ ਵੀਡੀਓ ਕਾਂਗਰਸ ਦੀ ਮਹਿਲਾ ਆਗੂ ਨਾਲ ਹੋਈ ਵਾਇਰਲ - Mehta police chief video viral
ਅੰਮ੍ਰਿਤਸਰ: ਮਹਿਤਾ ਥਾਣੇ ਦੇ ਮੁਖੀ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਕਾਂਗਰਸ ਦੀ ਇੱਕ ਮਹਿਲਾ ਆਗੂ ਵੀ ਹੈ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੰਨਿਆ ਕਿ ਇਹ ਵੀਡੀਓ ਅਤੇ ਉੱਕਤ ਪੁਲਿਸ ਅਧਿਕਾਰੀ ਹਰਕਤ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਵਰਦੀ ਵਿੱਚ ਹੁੰਦੇ ਹਾਂ ਤਾਂ ਉਦੋਂ ਸਾਡੇ ਮੋਢਿਆਂ ਉੱਤੇ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।