ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ - ਪ੍ਰਸ਼ਾਸਨਿਕ ਅਧਿਕਾਰੀਆਂ
ਜਲੰਧਰ: ਵਾਲਮੀਕਿ ਪ੍ਰਕਾਸ਼ ਉਤਸਵ ਨੂੰ ਲੈ ਕੇ ਅੱਜ ਜਲੰਧਰ ਦੇ ਡੀਸੀ ਕੰਪਲੈਕਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵਾਲਮੀਕਿ ਸਮੁਦਾਏ ਦੇ ਲੋਕਾਂ ਨੇ ਇੱਕ ਮੀਟਿੰਗ ਕੀਤੀ। ਜਿਸ ਵਿੱਚ ਆਉਣ ਵਾਲੇ ਵਾਲਮੀਕਿ ਪ੍ਰਕਾਸ਼ ਉਤਸਵ ਨੂੰ ਲੈ ਕੇ ਚਰਚਾ ਕੀਤੀ ਗਈ। ਵਾਲਮੀਕਿ ਉਤਸਵ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਸੋਂਧੀ ਨੇ ਕਿਹਾ ਕਿ ਅਜੇ ਇਸ ਮੀਟਿੰਗ ਵਿੱਚ ਵਾਲਮੀਕਿ ਪ੍ਰਕਾਸ਼ ਉਤਸਵ ਮਨਾਉਣ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੀਟਿੰਗ ਨੂੰ ਦੁਬਾਰਾ ਪ੍ਰਸ਼ਾਸ਼ਨ ਨਾਲ ਕਰਨਗੇ ਜਿਸ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਇਸ ਵਾਰ ਸ਼ੋਭਾ ਯਾਤਰਾ ਕਢਣੀ ਹੈ ਜਾਂ ਨਹੀਂ।