ਸ਼੍ਰੋਮਣੀ ਭਗਤ ਨਾਮ ਦੇਵ ਜੀ ਦੇ 750 ਵਾਂ ਜਨਮ ਦਿਹਾੜੇ ਨੂੰ ਲੈ ਕੇ ਕੈਬਿਨੇਟ ਮੰਤਰੀ ਨੇ ਕੀਤੀ ਮੀਟਿੰਗ - ਬਾਬਾ ਨਾਮ ਦੇਵ ਜੀ
ਗੁਰਦਾਸਪੁਰ: :ਸ਼੍ਰੋਮਣੀ ਭਗਤ ਬਾਬਾ ਨਾਮ ਦੇਵ ਜੀ ਦਾ 750 ਵਾ ਜਨਮ ਦਿਹਾੜਾ ਇਸ ਵਾਰ 25 ਨਵੰਬਰ ਨੂੰ ਮਨਾਇਆ ਜਾਵੇਗਾ ਅਤੇ ਇਸ ਜਨਮ ਦਿਹਾੜੇ ਨੂੰ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਮਨਾਉਣ ਲਈ ਅੱਜ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਾਬਾ ਨਾਮ ਦੇਵ ਜੀ ਦੇ ਇਤਹਾਸਿਕ ਸਥਾਨ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੋਮਾਨ ਵਿਖੇ ਬਾਬਾ ਨਾਮ ਦੇਵ ਜੀ ਦੇ ਗੁਰੂਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਮੀਟਿੰਗ ਕਰਨ ਪਹੁੰਚੇ। ਉਨ੍ਹਾਂ ਨਾਲ ਐਮ.ਐਲ.ਏ ਬਲਵਿੰਦਰ ਸਿੰਘ ਲਾਡੀ ਅਤੇ ਡੀ ਸੀ ਗੁਰਦਾਸਪੁਰ ਅਤੇ ਹੋਰ ਪ੍ਰਸ਼ਾਸ਼ਨ ਅਧਕਾਰੀ ਵੀ ਸ਼ਾਮਿਲ ਹੋਏ