ਰਾਏਕੋਟ ਵਿਖੇ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੰਗਾਂ ਸਬੰਧੀ ਮੀਟਿੰਗ - ਪਾਵਰਕਾਮ ਮੰਡਲ ਦਫ਼ਤਰ
ਲੁਧਿਆਣਾ: ਰਾਏਕੋਟ ਵਿਖੇ ਸਥਿਤ ਪਾਵਰਕਾਮ ਮੰਡਲ ਦਫ਼ਤਰ 'ਚ ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਤਾਲਮੇਲ ਸੰਘਰਸ਼ ਕਮੇਟੀ ਸਬ ਅਰਬਨ ਸਰਕਲ ਲੁਧਿਆਣਾ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ 'ਚ ਪੈਨਸ਼ਨਰ ਐਸੋਸੀਏਸ਼ਨ,ਟੀਐਸਯੂ ਤੇ ਐਮਐਸਯੂ ਸਣੇ ਹੋਰਨਾਂ ਕਈ ਜਥੇਬੰਦੀਆਂ ਨੇ ਹਿੱਸਾ ਲਿਆ ਅਤੇ ਸਾਂਝੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ। ਆਗੂਆਂ ਨੇ ਪੰਜਾਬ ਸਰਕਾਰ ਕੋਲੋਂ 1 ਦਸੰਬਰ 2021 ਤੋਂ ਪੇ-ਬੈਂਡ 'ਚ ਵਾਧਾ, 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਬਿਨਾਂ ਦੇਰੀ ਲਾਗੂ ਕਰਨ ਤੇ ਪੈਨਸ਼ਨਰ ਤੇ ਨਵੇਂ ਬਿਜਲੀ ਮੁਲਾਜ਼ਮਾਂ ਨੂੰ ਯੂਨਿੰਟਾਂ 'ਚ ਰਿਆਇਤ ਦੀਆਂ ਹੱਕੀ ਮੰਗਾਂ ਰੱਖੀਆਂ। ਉਨ੍ਹਾਂ ਮੰਗਾਂ ਨਾ ਮੰਨਣ 'ਤੇ 23 ਫ਼ਰਵਰੀ ਨੂੰ ਪਟਿਆਲਾ ਦੇ ਮੁੱਖ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ। ਇਸ ਦੇ ਲਈ ਉਨ੍ਹਾਂ ਪੰਜਾਬ ਸਰਕਾਰ ਤੇ ਮੈਨੇਜਮੈਂਟ ਨੂੰ ਜ਼ਿੰਮੇਵਾਰ ਦੱਸਿਆ।