ਜਲੰਧਰ 'ਚ ਮੈਡੀਕਲ ਸਟੋਰ ਦੇ ਮਾਲਕ ਨੇ ਕੋਰੋਨਾ ਦੇ ਬਚਾਅ ਲਈ ਕੀਤਾ ਵੱਖਰਾ ਉਪਰਾਲਾ - corona virus news
ਜਲੰਧਰ: ਕੈਂਟ ਵਿੱਚ ਸਥਿਤ ਮੈਡੀਕਲ ਦੀ ਦੁਕਾਨ ਦੇ ਮਾਲਕ ਨੇ ਆਪਣੇ ਗਾਹਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਤੇ ਜਾਗਰੂਕਤਾ ਫੈਲਾਉਣ ਲਈ ਵੱਖਰਾ ਉਪਰਾਲਾ ਕੀਤਾ ਹੈ। ਨਾਗਪਾਲ ਮੈਡੀਕਲ ਸਟੋਰ ਦੇ ਮਾਲਕ ਨੇ ਆਪਣੇ ਇੱਕ ਕਰਮਚਾਰੀ ਨੂੰ ਪੀਪੀਏ ਕਿੱਟ ਪਵਾ ਕੇ ਦੁਕਾਨ ਦੇ ਬਾਹਰ ਤੈਨਾਤ ਕਰ ਦਿੱਤਾ ਹੈ, ਜੋ ਲੋਕਾਂ ਨੂੰ ਦੁਕਾਨ ਦੇ ਬਾਹਰ ਤੋਂ ਹੀ ਦਵਾਈ ਦੇਵੇਗਾ।