ਪੰਜਾਬ

punjab

ETV Bharat / videos

ਮੈਡੀਕਲ ਸਟੋਰ 'ਤੇ ਛਾਪਾ, ਨਸ਼ੇ ਵਾਲੀਆਂ ਗੋਲੀਆਂ ਬਰਾਮਦ - drug business

By

Published : Dec 13, 2021, 1:55 PM IST

ਅੰਮ੍ਰਿਤਸਰ: ਮੈਡੀਕਲ ਸਟੋਰ ਦੀ ਆੜ ਵਿਚ ਨਸ਼ੇ ਦਾ ਧੰਦਾ (drug business) ਕਰਨ ਵਾਲੇ ਵਿਅਕਤੀ ਦਾ ਅੰਮ੍ਰਿਤਸਰ ਪੁਲਿਸ ਅਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਨੇ ਪਰਦਾਫਾਸ਼ ਕੀਤਾ ਹੈ। ਸੰਜੀਵ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪਤਾ ਚੱਲਿਆ ਸੀ ਕਿ ਅੰਮ੍ਰਿਤਸਰ ਮੁਸਤਾਬਾਦ ਇੰਦਰਾ ਕਲੋਨੀ(Amritsar Mustabad Indira Colony) ਵਿਖੇ ਨਿਊ ਕੁਲਦੀਪ ਮੈਡੀਕਲ ਸਟੋਰ ਤੇ ਨਸ਼ੀਲੀਆਂ ਗੋਲੀਆਂ ਦਾ ਅਵੈਦ ਧੰਦਾ ਕੀਤਾ ਜਾਂਦਾ ਹੈ। ਜਿਸ ਤੇ ਪੁਲੀਸ ਅਧਿਕਾਰੀਆਂ ਅਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਟੀਮ ਦਾ ਗਠਨ ਕਰਕੇ ਕੁਲਦੀਪ ਦੇ ਮੈਡੀਕਲ ਸਟੋਰ 'ਤੇ ਛਾਪਾ ਮਾਰਿਆ ਤਾਂ ਉਥੋਂ ਵੱਡੀ ਮਾਤਰਾ ਵਿੱਚ ਨਸ਼ਾ ਪੂਰਤੀ ਦੇ ਲਈ ਕੰਮ ਆਉਣ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਬਹੁਤ ਸਾਰੀਆਂ ਦਵਾਈਆਂ ਐਕਸਪਾਇਰੀ ਡੇਟ ਵਿਚ ਦੁਕਾਨ ਚੋਂ ਬਰਾਮਦ ਹੋਈਆਂ। ਡਰੱਗ ਵਿਭਾਗ ਦੇ ਇੰਸਪੈਕਟਰ ਨੇ ਮੈਡੀਕਲ ਸਟੋਰ ਨੂੰ ਸੀਲ ਕਰਕੇ ਕਾਸਮੇਟਿਕ ਐਕਟ ਦੇ ਤਹਿਤ ਕਾਰਵਾਈ ਕਰ ਦਿੱਤੀ ਹੈ।

ABOUT THE AUTHOR

...view details