SGPC ਨੇ ਲਗਵਾਇਆ ਮੈਂਡੀਕਲ ਕੈਂਪ - Medicines
ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਮੈਡੀਕਲ ਕੈਂਪ (Medical camp) ਲਗਾਇਆ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਮਾਹਿਰ ਡਾਕਟਰਾਂ ਦੀਆਂ 15 ਟੀਮਾਂ ਵੱਲੋਂ ਲੋਕਾਂ ਦੇ ਚੈੱਕਅੱਪ ਕੀਤੇ ਗਏ। ਕੈਂਪ ਵਿੱਚ ਇਲਾਜ ਲਈ ਵੱਡੀ ਗਿਣਤੀ ‘ਚ ਪਹੁੰਚੀ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਇਸ ਉਪਰਾਲੇ ਤੋਂ ਕਾਫ਼ੀ ਖੁਸ਼ ਨਜ਼ਰ ਆ ਰਹੀ ਸੀ ਅਤੇ ਇਸ ਕੈਂਪ ਲਈ ਸੰਗਤ ਵੱਲੋਂ ਕਮੇਟੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਲੋੜ ਵੰਦ ਮਰੀਜਾ ਨੂੰ ਮੁਫ਼ਤ ਵਿੱਚ ਦਵਾਈਆਂ (Medicines) ਵੀ ਦਿੱਤੀਆ ਜਾ ਰਹੀਆਂ ਹਨ।