IMA ਵੱਲੋਂ ਲਗਾਇਆ ਗਿਆ ਮੈਡੀਕਲ ਕੈਂਪ - General diseases
ਮਾਨਸਾ: ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪਿੰਡ ਅਕਲੀਆ ਵਿਖੇ ਹੱਡੀਆਂ, ਅੱਖਾਂ ਅਤੇ ਜਨਰਲ ਬੀਮਾਰੀਆਂ (General diseases) ਦੇ ਚੈਕਅੱਪ ਦਾ ਕੈਂਪ (Camp) ਆਯੋਜਿਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਹਰ ਵਿਅਕਤੀ ਜਨਰਲ ਬੀਮਾਰੀਆਂ ਦੀ ਚਪੇਟ 'ਚ ਹੈ ਅਤੇ ਜ਼ਰੂਰਤਮੰਦ ਲੋਕਾਂ ਨੂੰ ਇਸ ਕੈਂਪ ਦੇ ਜ਼ਰੀਏ ਜਾਂਚ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਨਿਸ਼ਾਨ ਸਿੰਘ ਕੌਲਧਾਰ ਨੇ ਕਿਹਾ ਕਿ ਜ਼ਰੂਰਤਮੰਦ ਲੋਕਾਂ ਨੂੰ ਇਨ੍ਹਾਂ ਕੈਂਪਾਂ ਦੇ ਜ਼ਰੀਏ ਚੈੱਕਅੱਪ ਕਰਵਾਉਣ ਸਬੰਧੀ ਲਾਹਾ ਲੈਣਾ ਚਾਹੀਦਾ ਹੈ।