'ਮਸਤੀ ਕੀ ਪਾਠਸ਼ਾਲਾ' 'ਚ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ - ਲੱਡੂ ਗੋਪਾਲ
ਪਟਿਆਲਾ ਦੀ ਮਸਤੀ ਕੀ ਪਾਠਸ਼ਾਲਾ ਵੱਲੋਂ ਗਰੀਬ ਬੱਚਿਆਂ ਨਾਲ ਬੜੀ ਹੀ ਧੂਮਧਾਮ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਇਸ ਤਿਉਹਾਰ ਮੌਕੇ ਬੱਚਿਆਂ ਵਿੱਚ ਉਤਸ਼ਾਹ ਤੇ ਜੋਸ਼ ਦੇਖਣ ਨੂੰ ਮਿਲਿਆ। ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਜ਼ਿਕਰਯੋਗ ਹੈ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਬਾਜ਼ਾਰਾਂ ਵਿੱਚ ਲੱਡੂ ਗੋਪਾਲ ਦੇ ਅਨੋਖੇ ਰੂਪ ਵੇਖਣ ਨੂੰ ਮਿਲੇ।