ਗੱਡੀ ਨੂੰ ਸੈਲਫ ਮਾਰਦੇ ਸਮੇਂ ਲੱਗੀ ਭਿਆਨਕ ਅੱਗ - ਫਾਇਰ ਬ੍ਰਿਗੇਡ
ਤਰਨਤਾਰਨ: ਤਰਨਤਾਰਨ ਵਿਖੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ 'ਤੇ ਸ਼ਾਰਟ ਸਰਕਟ ਕਾਰਨ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਿਕ ਗੱਡੀ ਦਾ ਮਾਲਕ ਗੱਡੀ ਸਟਾਰਟ ਕਰਨ ਲਈ ਸੈਲਫ ਮਾਰ ਰਿਹਾ ਸੀ। ਅੱਗ ਲੱਗਣ ਕਾਰਨ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਅਤੇ ਫਾਇਰ ਬ੍ਰਿਗੇਡ ਇੱਕ ਘੰਟੇ ਬਾਅਦ ਪਹੁੰਚੀ। ਗੱਡੀ ਮਾਲਕ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਤੇ ਨਲਾਇਕੀ ਦੇ ਅਰੋਪ ਲਗਾਉਂਦਿਆਂ ਕਿਹਾ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚੀ ਹੁੰਦੀ ਤਾਂ ਗੱਡੀ ਦਾ ਬਚਾਅ ਹੋ ਸਕਦਾ ਸੀ।