ਮੀਂਹ ਪੈਣ ਕਾਰਨ ਬਰਨਾਲਾ ਦੀਆਂ ਮੰਡੀਆਂ ’ਚ ਪਈ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ - Barnala rain latest news
ਬਰਨਾਲਾ: ਭਾਰੀ ਮੀਂਹ ਪੈਣ ਕਾਰਨ ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ। ਕਿਸਾਨਾਂ ਵੱਲੋਂ ਭਾਵੇਂ ਆਪਣੀ ਫ਼ਸਲ 90 ਫ਼ੀਸਦੀ ਵੇਚ ਦਿੱਤੀ ਗਈ ਹੈ ਪਰ ਵਿਕ ਚੁੱਕੀ ਫ਼ਸਲ ਨਾ ਚੁੱਕੇ ਜਾਣ ਕਾਰਨ ਫ਼ਸਲ ਪੂਰੀ ਤਰ੍ਹਾਂ ਭਿੱਜ ਗਈ ਅਤੇ ਫ਼ਸਲ ਦਾ ਨੁਕਸਾਨ ਹੋ ਗਿਆ।