ਹੁਸ਼ਿਆਰਪੁਰ ਵਿਖੇ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਵੰਡੇ ਮਾਸਕ - ਹੁਸ਼ਿਆਰਪੁਰ
ਹੁਸ਼ਿਆਰਪੁਰ: ਮਾਡਲ ਟਾਊਨ ਪੁਲਿਸ ਨੇ ਮਿਸ਼ਨ ਫ਼ਤਿਹ ਦੇ ਅਧੀਨ ਆਮ ਲੋਕਾਂ ਨੂੰ ਕੋਰੋਨਾ ਨੂੰ ਲੈ ਕੇ ਜਾਗਰੂਕ ਕੀਤਾ ਅਤੇ ਲੋੜਵੰਦਾਂ ਨੂੰ ਮਾਸਕ ਵੰਡੇ। ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਹੈ ਕਿ ਉਹ 2000 ਤੋਂ ਵੱਧ ਲੋਕਾਂ ਤੱਕ ਮਾਸਕ ਪਹੁੰਚਾ ਸਕਣ। ਉੱਥੇ ਥਾਣਾ ਮੁਖੀ ਜੋੜਾ ਨੇ ਦੱਸਿਆ ਕਿ ਪੁਲਿਸ ਲੋਕਾਂ ਦੇ ਲਈ ਹੈ, ਨਾ ਕਿ ਲੋਕਾਂ ਨੂੰ ਡਰਾਉਣ ਦੇ ਲਈ। ਅਸੀਂ ਉਸ ਹਰ ਮਨਚਲੇ ਦਾ ਚਲਾਨ ਕੱਟ ਰਹੇ ਹਾਂ ਜੋ ਜਾਣ ਬੁੱਝ ਕੇ ਮਾਸਕ ਨਹੀਂ ਪਾਉਂਦੇ।