ਮਲੇਰਕੋਟਲਾ: ਸੰਦੌੜ ਵਿਖੇ ਸਮਾਜ ਸੇਵੀ ਸੰਸਥਾ ਨੇ ਵੰਡੇ ਮਾਸਕ ਤੇ ਸੈਨੇਟਾਈਜ਼ਰ - ਐਸਪੀ ਮਾਲੇਰਕੋਟਲਾ
ਸੰਗਰੂਰ: ਸ਼ਨਿੱਚਰਵਾਰ ਨੂੰ ਹਲਕਾ ਮਲੇਰਕੋਟਲਾ ਦੇ ਕਸਬਾ ਸੰਦੌੜ ਵਿਖੇ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕਰਨ ਅਤੇ ਬਚਾਅ ਲਈ ਜਿਥੇ ਜਾਣਕਾਰੀ ਦਿੱਤੀ ਗਈ, ਉੱਥੇ ਹੀ ਐਸਪੀ ਮਲੇਰਕੋਟਲਾ ਮਨਜੀਤ ਸਿੰਘ ਬਰਾੜ ਅਤੇ ਕੇ.ਐਸ ਕੰਬਾਈਨ ਦੇ ਮਾਲਕ ਇੰਦਰਜੀਤ ਸਿੰਘ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੈਨੇਟਾਈਜ਼ਰ ਤੇ ਮਾਸਕ ਵੀ ਵੰਡੇ ਗਏ।