ਸਿਵਲ ਹਸਪਤਾਲ ਨੂੰ ਸਮਾਜ ਸੇਵੀ ਸੰਸਥਾ ਵੱਲੋਂ ਦਿੱਤੇ ਮਾਸਕ ਅਤੇ PPE ਕਿੱਟਾਂ - ਕੋਰੋਨਾ ਵਇਰਸ
ਅੰਮ੍ਰਿਤਸਰ : ਪੰਜਾਬ ਵਿਚ ਕੋਰੋਨਾ ਵਇਰਸ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਸਿਵਲ ਹਸਪਤਾਲ ਨੂੰ ਇਕ ਸਮਾਜ ਸੇਵੀ ਸੰਸਥਾ ਵੱਲੋਂ ਮਾਸਕ, ਸੈਨੇਟਾਈਜ਼ਰ ਅਤੇ PPE ਕਿੱਟਾਂ ਦਿੱਤੀਆ ਗਈਆ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਕਈ ਵਾਰ ਕੋਵਿਡ-19 ਦੀ ਮਹਾਂਮਾਰੀ ਨੂੰ ਖਤਮ ਕਰਨ ਲਈ ਮੈਡੀਕਲ ਸਟਾਫ ਦਾ ਨੂੰ ਸਹਾਇਤਾ ਦਿੱਤੀ ਗਈ ਹੈ ਅਤੇ ਹੁਣ ਕੋਵਿਡ ਦੀ ਦੂਸਰੀ ਵੇਵ ਸ਼ੁਰੂ ਹੋਣ ਤੇ ਵੀ ਉਨ੍ਹਾਂ ਵੱਲੋਂ N-95 ਮਾਸਕ PPE ਕਿਟਸ ਆਕਸੀਜਨ ਪਾਈਪ ਅਤੇ ਹੋਰ ਜ਼ਰੂਰਤ ਦਾ ਸਾਮਾਨ ਦਿੱਤਾ ਗਿਆ ਇਸ ਤੋਂ ਇਲਾਵਾ ਉਹ ਮੈਡੀਕਲ ਸਟਾਫ ਲਈ ਖਾਣੇ ਦਾ ਵੀ ਪ੍ਰਬੰਧ ਕਰਦੇ ਹੈ।