viral video:ਨਕਾਬਪੋਸ਼ ਲੁਟੇਰਿਆਂ ਦੀ ਵਾਰਦਾਤ ਸੀਸੀਟੀਵੀ ‘ਚ ਕੈਦ - ਵਾਰਦਾਤ ਸੀਸੀਟੀਵੀ ਚ ਕੈਦ
ਸ੍ਰੀ ਮੁਕਤਸਰ ਸਾਹਿਬ: ਸੂਬੇ ‘ਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਸ੍ਰੀ ਮੁਕਤਸਰ ਸਾਹਿਬ ਚ ਲੁਟੇਰਿਆਂ ਨੇ (robbers) ਹਥਿਆਰਾਂ ਦੀ ਨੋਕ ਤੇ ਇੱਕ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਹੈ।ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਲੁੱਟ ਕੀਤੀ ਗਈ ਹੈ। ਲੁੱਟ ਦੀ ਇਹ ਪੂਰੀ ਲਾਰਦਾਤ ਸੀਸੀਟੀਵੀ (CCTV)ਕੈਮਰਿਆਂ ਚ ਕੈਦ ਹੋ ਗਈ ਹੈ।ਇਸ ਘਟਨਾ ਨੂੰ ਤਿੰਨ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਲਾਲਬਾਦ ਰੋਡ ‘ਤੇ ਪੈਂਦੇ ਪਿੰਡ ਬਧਾਈ ਵਿਚ ਇਕ ਪੈਟਰੋਲ ਪੰਪ ਤੋਂ ਤਿੰਨ ਮੋਟਰਸਾਇਕਲ ਸਵਾਰ ਨੌਜਵਾਨ ਪਿਸਤੌਲ ਦੀ ਨੌਕ ਤੇ ਮੈਨੇਜਰ ਤੋਂ ਕਰੀਬ 1 ਲੱਖ ਰੁਪਏ ਦੀ ਨਕਦੀ ਲੁੱਟ ਕਰਕੇ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮੈਨੇਜਰ ਸੁਭਾਸ਼ ਕੁਮਾਰ ਨੇ ਦੱਸਿਆ ਕਿ ਦੁਪਹਿਰ ਸਮੇਂ ਇਕ ਮੋਟਰਸਾਇਕਲ ਤੇ ਸਵਾਰ ਤਿੰਨ ਨੌਜਵਾਨ ਆਏ ਜਿਹਨਾਂ ਵਿੱਚੋਂ ਇਕ ਵਿਅਕਤੀ ਨੇ ਤੇਲ ਪੁਆਇਆ ਅਤੇ ਉਸਤੋਂ ਬਾਅਦ 2 ਵਿਅਕਤੀ ਸਿੱਧਾ ਪੈਟਰੋਲ ਪੰਪ ਦੇ ਕੈਬਿਨ ਵਿਚ ਵੜ ਗਏ ਅਤੇ ਪਿਸੌਤਲ ਦੀ ਨੋਕ ਤੇ 1 ਲੱਖ 12 ਹਜਾਰ ਰੁਪਏ ਲੈ ਕੇ ਫਰਾਰ ਹੋ ਗਏ। ਉਧਰ ਪੁਲਿਸ (POLICE)ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।