ਦਲ ਖ਼ਾਲਸਾ ਦੀ ਰਹਿਨੁਮਾਈ ਹੇਠ ਕੱਢਿਆ ਗਿਆ ਮਸ਼ਾਲ ਮਾਰਚ - ਸ਼੍ਰੀ ਅਕਾਲ ਤਖ਼ਤ ਸਾਹਿਬ
ਅੰਮ੍ਰਿਤਸਰ: ਦਲ ਖਾਲਸੇ ਦੇ ਰਹਿਨੁਮਾਈ ਹੇਠ ਭੰਡਾਰੀ ਪੁਲ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਮਸ਼ਾਲ ਮਾਰਚ ਕੱਢਿਆ ਗਿਆ। ਇਹ ਮਾਰਚ 1984 ਦੇ ਸਿੱਖਾਂ ਦੀ ਯਾਦ ਵਿੱਚ ਅਤੇ ਨਾਲ ਹੀ ਕਿਸਾਨਾਂ, ਜਵਾਨਾਂ ਅਤੇ ਮੋਦੀ ਸਰਕਾਰ ਵਿਰੁੱਧ ਇੱਕਜੁੱਟਤਾ ਦਾ ਸੁਨੇਹਾ ਦਿੰਦਿਆਂ ਕੱਢਿਆ ਗਿਆ। ਮਸ਼ਾਲ ਮਾਰਚ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੀ ਕਿਸਾਨੀ ਅਤੇ ਜਵਾਨੀ ਦਾ ਬੁਰਾ ਹਾਲ ਕਰ ਰੱਖਿਆ ਹੈ। ਉਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਆਖੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅੰਨ ਵੀ ਸਾਡਾ, ਜ਼ਮੀਨ ਵੀ ਸਾਡੀ ਤਾਂ ਮੋਦੀ ਸਰਕਾਰ ਸਾਡਾ ਹੀ ਸ਼ੋਸ਼ਣ ਕਰਨ 'ਚ ਕਿਉਂ ਲੱਗੀ ਹੋਈ ਹੈ?