ਗੁਰਦਾਸਪੁਰ: ਮਰੂਤੀ ਕੰਪਨੀ ਦੇ ਵਰਕਰਾਂ ਵੱਲੋਂ ਤਨਖ਼ਾਹ ਨਾ ਮਿਲਣ ਕਾਰਨ ਕੀਤਾ ਰੋਸ ਪ੍ਰਦਰਸ਼ਨ - maruti workers against company
ਗੁਰਦਾਸਪੁਰ: ਕੋਰੋਨਾ ਵਾਇਰਸ ਕਾਰਨ ਹਰ ਕਿਸੇ ਦਾ ਵਪਾਰ ਤੇ ਨੌਕਰੀ 'ਤੇ ਅਸਰ ਪਿਆ ਹੈ ਤੇ ਪੰਜਾਬ ਸਰਕਾਰ ਨੇ ਆਦੇਸ਼ ਵੀ ਜਾਰੀ ਕੀਤੇ ਸਨ ਕਿ ਕੋਰੋਨਾ 'ਚ ਕੋਈ ਵੀ ਨਿੱਜੀ ਕੰਪਨੀ ਆਪਣੇ ਵਰਕਰਾਂ ਨੂੰ ਨੌਕਰੀ ਤੋਂ ਨਹੀਂ ਕੱਢੇਗੀ ਤੇ ਨਾ ਹੀ ਉਨ੍ਹਾਂ ਦੀ ਤਨਖ਼ਾਹ ਰੋਕ ਸਕੇਗੀ। ਇਸ ਦੇ ਉਲਟ ਮਰੂਤੀ ਕਾਰ ਕੰਪਨੀ ਨੇ 100 ਦੇ ਕਰੀਬ ਵਰਕਰਾਂ ਨੂੰ 2 ਮਹੀਨੇ ਦੀ ਤਨਖ਼ਾਹ ਨਹੀਂ ਦਿੱਤੀ, ਜਿਸ ਕਾਰਨ ਗੁਰਦਾਸਪੁਰ ਵਿੱਚ ਮਰੂਤੀ ਕੰਪਨੀ ਦੇ ਵਰਕਰਾਂ ਵੱਲੋਂ ਸ਼ੋਹਰੂਮ ਦਾ ਮੇਨ ਗੇਟ ਬੰਦ ਕਰ ਕੰਪਨੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਆਪਣੀ ਪੂਰੀ ਤਨਖ਼ਾਹ ਦੀ ਮੰਗ ਕਰ ਰਹੇ ਹਨ।