ਮਲੇਰਕੋਟਲਾ ਵਿਖੇ ਛਿਆਹਠ ਕੂਕਿਆਂ ਦੀ ਯਾਦ 'ਚ ਰਾਜ ਪੱਧਰੀ ਸ਼ਹੀਦੀ ਸਮਾਗਮ ਦਾ ਆਯੋਜਨ - ਰਾਜ ਪੱਧਰੀ ਸ਼ਹੀਦੀ ਸਮਾਗਮ ਦਾ ਆਯੋਜਨ
ਸੰਗਰੂਰ:ਕਸਬਾ ਮਲੇਰਕੋਟਲਾ ਵਿਖੇ ਆਜ਼ਾਦੀ ਦੀ ਜੰਗ 'ਚ ਸ਼ਹੀਦ ਹੋਣ ਵਾਲੇ ਛਿਆਹਠ ਕੂਕਿਆਂ ਦੀ ਯਾਦ 'ਚ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ। ਅੰਗਰੇਜ਼ਾਂ ਵੱਲੋਂ ਬਿਨਾਂ ਕੋਈ ਕੇ0ਸ ਚਲਾਏ ਇਨ੍ਹਾਂ ਛਿਆਹਠ ਕੂਕਿਆਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਮੌਕੇ ਦੇਸ਼-ਵਿਦੇਸ਼ ਤੋਂ ਲੋਕ ਸ਼ਹੀਦਾਂ ਨੂੰ ਨਮਨ ਕਰਨ ਤੇ ਸ਼ਰਧਾਂਜਲੀ ਭੇਂਟ ਕਰਨ ਪੁੱਜੇਂ। ਸੰਗਤਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਰਾਜ ਪੱਧਰੀ ਸ਼ਹੀਦੀ ਸਮਾਗਮ 'ਚ ਕੈਬਿਨੇਟ ਮੰਤਰੀ ਵਿਜੈੇ ਇੰਦਰ ਸਿੰਗਲਾ ਉਚੇਚੇ ਤੌਰ 'ਤੇ ਸ਼ਰਧਾਂਜਲੀ ਦੇਣ ਪੁੱਜੇ। ਕੂਕਾ ਲਹਿਰ ਦੇ ਆਗੂਆਂ ਨੇ ਇਨ੍ਹਾਂ ਛਿਆਹਠ ਸ਼ਹੀਦਾਂ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਆਗੂਆਂ ਨੇ ਦੱਸਿਆ ਕਿ ਕੂਕਾ ਲਹਿਰ ਦੇ ਆਗੂਆਂ ਵੱਲੋਂ 17 ਜਨਵਰੀ 1872 ਨੂੰ ਅੰਗਰੇਜ਼ਾਂ ਖਿਲਾਫ ਕੂਕਾ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਅੰਗਰੇਜ਼ਾਂ ਦੀ ਹਰ ਵਿਦੇਸ਼ੀ ਵਸਤਾਂ ਦਾ ਵਿਰੋਧ ਕੀਤਾ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਤੋਪਾਂ ਅੱਗੇ ਖੜ੍ਹਾ ਕਰ ਸ਼ਹੀਦ ਕਰ ਦਿੱਤਾ। ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਇਥੇ ਨਾਮਧਾਰੀ ਸਮਾਰਕ ਬਣਾਉਣ ਦੀ ਮੰਗ ਕੀਤੀ ਹੈ।