ਜਲੰਧਰ 'ਚ ਲੌਕਡਾਊਨ ਦੌਰਾਨ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ ਵਿਆਹ - marriage in jalandhar during lockdown
ਜਲੰਧਰ: ਸੂਬੇ ਭਰ 'ਚ ਜਿੱਥੇ ਕੋਵਿਡ-19 ਕਾਰਨ ਕਰਫਿਊ ਲੱਗਿਆ ਹੈ, ਉੱਥੇ ਹੀ ਜਲੰਧਰ 'ਚ ਕਰਫਿਊ ਦੌਰਾਨ ਪੂਰੇ ਰੀਤੀ ਰਿਵਾਜ਼ਾਂ ਨਾਲ ਵਿਆਹ ਹੋਇਆ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਵਿਨੋਦ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਤੋਂ ਮੰਜ਼ੂਰੀ ਲੈ ਇਹ ਵਿਆਹ ਕੀਤਾ ਗਿਆ ਹੈ ਅਤੇ ਇਸ ਵਿਆਹ 'ਚ ਦੋਵਾਂ ਪਰਿਵਾਰਾਂ ਦੇ ਕੁੱਲ ਪੰਜ ਮੈਂਬਰ ਹੀ ਸ਼ਾਮਲ ਹੋਏ ਹਨ। ਵਿਆਹੇ ਜੋੜੇ ਸਣੇ ਮੌਕੇ 'ਤੇ ਮੌਜੂਦ ਸਾਰੇ ਹੀ ਮੈਂਬਰਾਂ ਨੇ ਇਸ ਵਿਆਹ ਦੇ ਹੋਣ 'ਤੇ ਖ਼ੂਸ਼ੀ ਜ਼ਾਹਰ ਕੀਤੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਨੂੰ ਵੇਖਦਿਆਂ ਜਲੰਧਰ ਨੂੰ ਹੌਟਸਪੌਟ ਇਲਾਕਾ ਐਲਾਨਿਆ ਗਿਆ ਹੈ।