ਮਾਰਕੀਟ ਕਮੇਟੀ ਨੇ ਪ੍ਰੈਸ ਵਾਰਤਾ ਕਰਕੇ ਫੰਡਾਂ ਦੀ ਦਿੱਤੀ ਜਾਣਕਾਰੀ - Garhshankar
ਹੁਸ਼ਿਆਰਪੁਰ :ਮਾਰਕੀਟ ਕਮੇਟੀ ਗੜ੍ਹਸ਼ੰਕਰ (Garhshankar) ਵਿਖੇ ਚੇਅਰਮੈਨ (Chairman) ਮੋਹਣ ਸਿੰਘ ਥਿਆੜਾ ਵੱਲੋਂ ਪ੍ਰੈੱਸ ਵਾਰਤਾ ਦਾ ਆਯੋਜਨ ਕੀਤਾ ਗਿਆ। ਮਾਰਕੀਟ ਕਮੇਟੀ ਦੇ ਚੇਅਰਮੈਨ ਮੋਹਨ ਸਿੰਘ ਥਿਆੜਾ ਨੇ ਕਿਹਾ ਕਿ ਮਾਰਕੀਟ ਕਮੇਟੀ (Market Committee) ਦੇ ਅਧੀਨ ਆਉਣ ਵਾਲੀਆਂ ਅਨਾਜ਼ ਮੰਡੀਆਂ ਵਿੱਚ ਸੀਜ਼ਨ ਦੇ ਦੌਰਾਨ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਜਿਸਦੇ ਕਾਰਨ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨੀ ਨਹੀਂ ਆਉਣ ਦਿੱਤੀ ਗਈ। ਮੋਹਣ ਸਿੰਘ ਨੇ ਦੱਸਿਆ ਕਿ ਬੀਤੇ ਕੁੱਝ ਦਿਨ ਪਹਿਲਾਂ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਜੋ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਉੱਪਰ ਫੰਡਾਂ ਦੇ ਉੱਪਰ ਘੁਟਾਲੇ ਕਰਨ ਦੇ ਜੋ ਇਲਜ਼ਾਮ ਲਗਾਏ ਸਨ। ਉਹ ਬੇਬੁਨਿਆਦ ਅਤੇ ਗ਼ਲਤ ਹਨ।