ਦੋਰਾਹਾ ਦੀ ਮੰਡੀਆਂ ਵਿੱਚ ਪਹੁੰਚਿਆ 1 ਲੱਖ 66 ਹਜ਼ਾਰ ਕੁਇੰਟਲ ਝੋਨਾ - doraha mandi
ਜਿੱਥੇ, ਇੱਕ ਪਾਸੇ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਉੱਥੇ ਹੀ ਦੂਜੇ ਪਾਸੇ ਝੋਨੇ ਦੀ ਫ਼ਸਲ ਦੀ ਮੰਡੀਆਂ ਵਿੱਚ ਆਮਦ ਦੀ ਧੀਮੀ ਰਫ਼ਤਾਰ ਚੱਲ ਰਹੀ ਹੈ। ਦੋਰਾਹਾ ਅਧੀਨ ਪੈਂਦੀਆਂ ਮੰਡੀਆਂ ਦੋਰਾਹਾ, ਪਾਇਲ, ਧਮੋਟ ਅਤੇ ਘਲੋਟੀ ਆਦਿ ਮੰਡੀਆਂ 'ਚ ਝੋਨੇ ਦੀ ਆਮਦ ਦੀ ਜਾਣਕਾਰੀ ਦਿੰਦਿਆਂ ਦੋਰਾਹਾ ਦੇ ਸੈਕਟਰੀ ਬੀਰਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ 1 ਲੱਖ 66 ਹਜ਼ਾਰ ਕੁਇੰਟਲ ਝੋਨੇ ਦੀ ਫ਼ਸਲ ਮੰਡੀਆਂ 'ਚ ਪਹੁੰਚ ਚੁੱਕੀ ਹੈ ਅਤੇ 93000 ਲਿਫ਼ਟ ਵੀ ਹੋ ਚੁੱਕੀ ਹੈ ਅਤੇ 10 ਲੱਖ ਤੱਕ ਆਉਣ ਦੀ ਸੰਭਾਵਨਾ ਹੈ।