ਲੌਕਡਾਊਨ ਦੇ ਦੂਜੇ ਦਿਨ ਬਰਨਾਲਾ 'ਚ ਬਜ਼ਾਰ ਰਹੇ ਬੰਦ, ਜ਼ਰੂਰੀ ਵਸਤਾਂ ਲਈ ਮਿਲੀ ਛੋਟ - corona virus
ਬਰਨਾਲਾ ਵਿੱਚ ਬੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸਰਕਾਰ ਵੱਲੋਂ ਜ਼ਰੂਰੀ ਵਸਤਾਂ ਲਈ ਛੋਟ ਦਿੱਤੀ ਗਈ ਹੈ। ਪਰ ਇਸਦੇ ਬਾਵਜੂਦ ਬਰਨਾਲਾ ਦੇ ਬਾਜ਼ਾਰ ਪੂਰੀ ਤਰ੍ਹਾ ਬੰਦ ਹੀ ਰਹੇ। ਸਵੇਰ ਸਮੇਂ ਕੁੱਝ ਘੰਟਿਆਂ ਲਈ ਸ਼ਬਜ਼ੀ, ਦੁੱਧ ਅਤੇ ਹੋਰ ਜ਼ਰੂਰੀ ਵਸਤਾਂ ਲਈ ਛੋਟ ਦਿੱਤੀ ਗਈ। ਇਸ ਤੋਂ ਬਾਅਦ ਲੋਕ ਆਪਣੇ ਜ਼ਰੂਰਤ ਦਾ ਸਮਾਨ ਲੈਣ ਲਈ ਘਰਾਂ ਤੋਂ ਬਾਹਰ ਨਿਕਲੇ। ਬੈਂਕ, ਸ਼ਰਾਬ ਦੇ ਠੇਕੇ, ਪੈਟਰੋਲ ਪੰਪ ਵੀ ਖੁੱਲ੍ਹੇ ਹੀ ਰਹੇ। ਪੁਲਿਸ ਵਲੋਂ ਲੋਕਾਂ ਨੂੰ ਲਗਾਤਾਰ ਆਪਣੀ ਸੰਪਰਕ ਬਨਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜੋ ਲੋਕ ਬਿਨ੍ਹਾਂ ਕਾਰਨਾਂ ਤੋਂ ਘਰਾਂ ਤੋਂ ਬਾਹਰ ਨਿਕਲੇ ਰਹੇ ਹਨ। ਉਨ੍ਹਾਂ ’ਤੇ ਸਖ਼ਤੀ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਲੋਕਾਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।