ਮਰਾਸੀ ਭਾਈਚਾਰੇ ਨੇ ਸਰਕਾਰ ਨੂੰ ਚੋਣ ਲੜਨ ਦੀ ਦਿੱਤੀ ਚੇਤਾਵਨੀ - ਭਾਈਚਾਰੇ ਨੇ ਸਰਕਾਰ ਨੂੰ ਚੋਣ ਲੜਨ ਦੀ ਦਿੱਤੀ ਚੇਤਾਵਨੀ
ਗੁਰਦਾਸਪੁਰ ਵਿਖੇ ਰਾਜਨੀਤਕ ਪਾਰਟੀਆਂ ਤੋਂ ਦੁੱਖੀ ਹੋ ਕੇ ਭੰਡ (ਮਰਾਸੀ) ਭਾਈਚਾਰੇ ਨੇ ਹੁਣ ਰਾਜਨੀਤਕ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਵੱਲੋਂ ਭੰਡ ਭਾਈਚਾਰੇ ਦਾ ਵਿਕਾਸ ਨਾ ਕੀਤਾ ਗਿਆ ਤਾਂ ਉਹ ਆਪਣੀ ਪਾਰਟੀ ਨੂੰ ਬਣਾਉਣਗੇ ਤੇ ਚੋਣ ਲੜਨਗੇ। ਭਾਈਚਾਰੇ ਪ੍ਰਧਾਨ ਤੇ ਮੈਂਬਰ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਪੁੱਛ ਨਹੀਂ ਹੈ। ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਮਾਜ 'ਚ ਉਨ੍ਹਾਂ ਨੂੰ ਨੀਵਾਂ ਸਮਝਿਆ ਜਾਂਦਾ ਹੈ।