ਡਾਕਟਰਾਂ ਵੱਲੋਂ "ਮੈਪੀਕੌਨ ਬਠਿੰਡਾ 2019" ਦਾ ਆਯੋਜਨ - "Mappicon Bathinda 2019"
ਬਠਿੰਡਾ ਦੀ ਐਸੋਸੀਏਸ਼ਨ ਆਫ ਫਿਜੀਸ਼ੀਅਨ ਆਲ ਇੰਡੀਆ ਵੱਲੋਂ ਤਿੰਨ ਰੋਜ਼ਾ "ਮੈਪੀਕੌਨ ਬਠਿੰਡਾ 2019" ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਆਯੋਜਨ ਜ਼ਿਲ੍ਹਾ ਡਾਕਟਰਾਂ ਦੀ ਮਾਲਵਾ ਬ੍ਰਾਂਚ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਡਾਕਟਰ ਵਿਤੁੱਲ ਗੁਪਤਾ ਨੇ ਦੱਸਿਆ ਕਿ 13 ਸਤੰਬਰ ਤੋਂ 15 ਸਤੰਬਰ ਤੱਕ ਹੋਣ ਵਾਲੇ ਇਸ ਤਿੰਨ ਰੋਜ਼ਾ ਸੰਮੇਲਨ ਵਿੱਚ ਪੰਜਾਬ ਅਤੇ ਨੇੜਲੇ ਸੂਬਿਆਂ ਦੇ 800 ਤੋਂ ਵੱਧ ਡਾਕਟਰ ਹਿੱਸਾ ਲੈਂਣਗੇ। ਇਸ ਦੌਰਾਨ ਹਿੱਸਾ ਲੈਂਣ ਵਾਲੇ ਡਾਕਟਰ ਆਪਣੇ ਰਿਸਰਚ ਤੇ ਖੋਜ਼ ਪੱਤਰ ਪੜ੍ਹਨਗੇ। ਇਸ ਤੋਂ ਇਲਾਵਾ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਅਤੇ ਨਾਮੀ ਡਾਕਟਰ ਸਿਹਤ ਸਬੰਧੀ ਜਾਣਕਾਰੀਆਂ ਸਾਂਝੀਆਂ ਕਰਨਗੇ।