ਮਾਨਸਾ ਪੁਲਿਸ ਦੇ ਜਵਾਨਾਂ ਨੇ ਕੀਤਾ ਯੋਗਾ ਤੇ ਪਾਇਆ ਭੰਗੜਾ - ਸੁਰੇਂਦਰ ਲਾਂਬਾ
ਮਾਨਸਾ: ਸਰੀਰਕ ਅਤੇ ਮਾਨਸਿਕ ਤੌਰ ਉੱਤੇ ਫਿੱਟ ਰੱਖਣ ਲਈ ਪੁਲਿਸ ਲਾਈਨ ਮਾਨਸਾ ਵਿਖੇ ਪਿਛਲੇ ਕਰੀਬ 2 ਮਹੀਨਿਆਂ ਤੋਂ ਚੱਲ ਰਹੇ ਹਫ਼ਤਾਵਰੀ ਯੋਗਾ ਕੋਰਸ ਜਾਰੀ ਹਨ। ਜਿਸ ਦੌਰਾਨ ਪੁਲਿਸ ਦੇ ਜਵਾਨਾਂ ਨੇ ਜਿੱਥੇ ਯੋਗਾ ਕੀਤਾ ਉੱਥੇ ਹੀ ਭੰਗੜੇ ਦੇ ਵੀ ਰੰਗ ਬੰਨੇ। ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਅਤੇ ਨਿਰੋਗ ਰੱਖਣਾ ਬਹੁਤ ਜਰੂਰੀ ਹੈ। ਕਿਉਂਕਿ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਪੁਲਿਸ ਕਰਮਚਾਰੀਆਂ ਨੂੰ ਵਧੇਰੇ ਡਿਊਟੀਆਂ ਕਰਨੀਆ ਪੈ ਰਹੀਆ ਹਨ।